ਪ੍ਰੌਬਲਮ ਸੋਲਵਿੰਗ ਅਤੇ ਉਧਮਤਾ ਸੈਮੀਨਾਰ।

ਸੰਸਥਾ ਪੀ.ਬੀ. ਹੁਨਰ ਵੱਲੋਂ ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਵਿੱਖੇ ਕਰਵਾਈ ਗਈ ਪ੍ਰੌਬਲਮ ਸੋਲਵਿੰਗ ਅਤੇ ਉਧਮਤਾ ਸਬੰਧੀ ਸੈਮੀਨਾਰ।
ਸੰਸਥਾ ਪੀ.ਬੀ. ਹੁਨਰ ਵੱਲੋਂ ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਵਿੱਖੇ ਪ੍ਰੌਬਲਮ ਸੌਲਵਿੰਗ ਅਤੇ ਉਧਮਤਾ ਸਬੰਧੀ ਸੈਮੀਨਾਰ ਕਾਲਜ ਦੇ ਪ੍ਰਸ਼ਾਸਨ ਨਾਲ ਮਿਲ ਕੇ ਸੰਸਥਾ ਦੇ ਮੁੱਖ ਕਾਰਜਕਾਰੀ ਸ੍ਰੀ ਵਿਸ਼ਾਲ ਸਿੰਘ (ਰਿਸਰਚ ਐਸੋਸੀਏਟ, AUD , ਨਵੀਂ ਦਿੱਲੀ) ਦੁਆਰਾ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਸ੍ਰੀ ਵਿਸ਼ਾਲ ਸਿੰਘ ਦੁਆਰਾ ਮੁੱਖ ਬੁਲਾਰੇ ਦੀ ਭੂਮਿਕਾ ਨਿਭਾਈ ਗਈ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਪ੍ਰੌਬਲਮ ਸੋਲ਼ਵਿੰਗ ਸਕਿੱਲ ਬਾਰੇ ਜਾਣੂ ਕਰਵਾਇਆ ਗਿਆ ਅਤੇ ਦੱਸਿਆ ਗਿਆ ਕਿ ਇਹ ਸਕਿਲ ਉੱਧਮਤਾ ਹੀ ਨਹੀਂ ਸਗੋਂ ਜੀਵਨ ਅਤੇ ਸਮਾਜ ਵਿੱਚ ਵੀ ਬਹੁਤ ਉਪਯੋਗੀ ਹੈ। ਓਹਨਾਂ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਸਭ ਤੋਂ ਪਹਿਲਾਂ ਪ੍ਰੌਬਲਮ ਸਾਲਵਰ ਬਣਨ ਲਈ ਪ੍ਰੇਰਿਤ ਕੀਤਾ ਓਹਨਾਂ ਨੂੰ ਦੱਸਿਆ ਕਿ ਪ੍ਰੌਬਲਮ ਦਾ ਪਤਾ ਕਿਵੇਂ ਲਗਾਇਆ ਜਾਂਦਾ ਹੈ ਅਤੇ ਉਸਨੂੰ ਕਿਵੇਂ ਹੱਲ ਕੀਤਾ ਜਾਂਦਾ ਹੈ। ਓਹਨਾਂ ਨੇ ਦੱਸਿਆ ਕਿ ਉਹ ਪੰਜਾਬ ਦੇ ਸਰਕਾਰੀ ਵਿੱਦਿਅਕ ਸੰਸਥਾਨਾਂ (ਆਈ. ਟੀ. ਆਈ ਅਤੇ ਸਰਕਾਰੀ ਕਾਲਜਾਂ ) ਦੇ ਵਿਦਿਆਰਥੀਆਂ ਨੂੰ ਉਦਮਤਾ ਲਈ ਤਿਆਰ ਕਰ ਰਹੇ ਹਨ। ਓਹਨਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਉਹ ਕਿਵੇਂ ਨੌਕਰੀ ਲੈਣ ਦੀ ਥਾਂ ਓਹ ਨੌਕਰੀ ਦੇਣ ਵਾਲੇ ਬਣਨਗੇ ਅਤੇ ਪੰਜਾਬ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ।
ਅੰਤ ਵਿੱਚ ਓਹਨਾਂ ਨੇ ਆਪਣੀ ਸੰਸਥਾ ਦੁਆਰਾ ਚਲਾਏ ਜਾ ਰਹੇ ਪਿੰਡ ਪ੍ਰੇਨਿਊਰਜ਼ ਪ੍ਰੋਗਰਾਮ ਬਾਰੇ ਵੀ ਦੱਸਿਆ ਜਿਸਦਾ ਬੈਚ ਦਸੰਬਰ-2024 ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਜਿਸ ਅਧੀਨ ਉਹ ਰੂਪਨਗਰ ਜ਼ਿਲ੍ਹੇ ਦੇ ਵਿਦਿਅਕ ਅਦਾਰਿਆਂ ਵਿੱਚੋਂ 30 ਵਿਦਿਆਰਥੀਆਂ ਦੀ ਤਲਾਸ਼ ਕਰ ਰਹੇ ਹਨ ਜਿਨ੍ਹਾਂ ਨੂੰ ਓਹਨਾਂ ਦੀ ਸੰਸਥਾ ਤਿੰਨ ਮਹੀਨੇ ਦੀ ਉਧਮਤਾ ਟ੍ਰੇਨਿੰਗ ਪ੍ਰਦਾਨ ਕਰੇਗੀ ਅਤੇ ਸੀਡ ਫੰਡਿੰਗ ਵੀ ਉਪਲੱਬਧ ਕਰਵਾਏਗੀ।